Wed. Dec 31st, 2025

ਸਫ਼ਰ ਏ ਸ਼ਹਾਦਤ : ੭ ਪੋਹ

Spread the love

੭ ਪੋਹ ( 21 ਦਸੰਬਰ ) : ਸਰਸਾ ਨਦੀ ਤੇ ਪਰਿਵਾਰ ਵਿਛੋੜਾ

ਸਰਸਾ ਨਦੀ ‘ਤੇ ਹਮਲਾ : ਜਿਵੇਂ ਹੀ ਗੁਰੂ ਸਾਹਿਬ, ਮਾਤਾ ਜੀ , ਚਾਰੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਕਾਫਲਾ ਸਰਸਾ ਨਦੀ ਦੇ ਕੰਢੇ ਪਹੁੰਚਿਆ ਤਾਂ ਮੁਗਲਾਂ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਅਤੇ ਪਿੱਛੋਂ ਹਮਲਾ ਕਰ ਦਿੱਤਾ। ਉਸ ਸਮੇਂ ਸਰਸਾ ਨਦੀ ਵਿੱਚ ਭਾਰੀ ਹੜ੍ਹ ਆਇਆ ਹੋਇਆ ਸੀ।

ਪਰਿਵਾਰ ਵਿਛੋੜਾ: ਇੱਥੇ ਭਿਆਨਕ ਜੰਗ ਹੋਈ ਅਤੇ ਹਫੜਾ-ਦਫੜੀ ਮੱਚ ਗਈ। ਇਸੇ ਦੌਰਾਨ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਹਮੇਸ਼ਾ ਲਈ ਵਿਛੜ ਗਿਆ:
ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ) ਅਤੇ ਕੁਝ ਸਿੰਘ ਚਮਕੌਰ ਸਾਹਿਬ ਵੱਲ ਨਿਕਲ ਗਏ।

WhatsApp Image 2025 12 20 at 8.53.57 PM

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ (ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ) ਆਪਣੇ ਰਸੋਈਏ ਗੰਗੂ ਨਾਲ ਉਸਦੇ ਪਿੰਡ ਖੇੜੀ ਵੱਲ ਚਲੇ ਗਏ।

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।

ਬਹੁਤ ਸਾਰੇ ਕੀਮਤੀ ਸਿੱਖ ਸਾਹਿਤ ਅਤੇ ਗ੍ਰੰਥ ਸਰਸਾ ਨਦੀ ਵਿੱਚ ਰੁੜ੍ਹ ਗਏ।

ਪਰ ਜਿਹੜੇ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਉਹ ਬੇਦਾਵਾ ਗੁਰੂ ਸਾਹਿਬ ਨੇ ਸੰਭਾਲ ਕੇ ਰੱਖਿਆ ਹੋਇਆ ਸੀ ।‌

Related Post