Wed. Dec 31st, 2025
Spread the love

੮ ਪੋਹ (ਚਮਕੌਰ ਦੀ ਜੰਗ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ)

ਸਰਸਾ ਨਦੀ ਦੇ ਪਰਿਵਾਰਕ ਵਿਛੋੜੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਿਬਜ਼ਾਦਿਆਂ ਸਮੇਤ 40 ਸਿੰਘਾਂ ਨਾਲ ਚਮਕੌਰ ਦੀ ਇੱਕ ਕੱਚੀ ਗੜ੍ਹੀ ਵਿੱਚ ਪਹੁੰਚੇ। ਉੱਧਰ ਫਿਰ ਮੁਗਲ ਫੌਜ ਨੇ ਲੱਖਾਂ ਦੀ ਗਿਣਤੀ ਵਿੱਚ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ।

ਅਸਾਵੀਂ ਜੰਗ: ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਜੋ ਕਿ ੮ ਪੋਹ ਨੂੰ ਹੋਈ। ਇੱਕ ਪਾਸੇ ਸਿਰਫ 40 ਭੁੱਖੇ-ਭਾਣੇ ਸਿੰਘ ਅਤੇ ਦੂਜੇ ਪਾਸੇ 10 ਲੱਖ ਦੀ ਮੁਗਲ ਫੌਜ ਸੀ । ਸਿੰਘ ਪੰਜ ਪੰਜ ਦੇ ਜੱਥਿਆਂ ਵਿੱਚ ਗੜ੍ਹੀ ਵਿਚੋਂ ਬਾਹਰ ਨਿਕਲਦੇ ਅਤੇ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋ ਜਾਂਦੇ।

WhatsApp Image 2025 12 22 at 12.46.06 PM

ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ: ਗੁਰੂ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ( ਉਮਰ ਲਗਭਗ 18 ਸਾਲ ਦੇ ਕਰੀਬ ਸੀ ) ਨੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ । ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥੀਂ ਤਿਆਰ ਕਰਕੇ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ। ਉਹ ਮੈਦਾਨ ਏ ਜੰਗ ਵਿੱਚ ਬੜੀ ਹੀ ਬਹਾਦਰੀ ਨਾਲ ਲੜੇ ਅਤੇ ਦੁਸ਼ਮਣ ਦਾ ਕਾਫੀ ਨੁਕਸਾਨ ਕੀਤਾ । ਅੰਤ ਵਿੱਚ ਉਹਨਾਂ ਨੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਤਾ ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਸਰੀਰ ਉੱਪਰ 392 ਫੱਟ ਲੱਗੇ ਸਨ , ਕਿਉਂਕਿ ਹਰ ਕੋਈ ਮੁਗਲ ਸੈਨਿਕ ਚਾਹੁੰਦਾ ਸੀ ਕਿ ਉਸਨੂੰ ਗੁਰੂ ਸਾਹਿਬ ਦੇ ਪੁੱਤਰ ਨੂੰ ਸ਼ਹੀਦ ਕਰਨ ਦਾ ਇਨਾਮ ਮਿਲੇ। ਇਸ ਲਈ ਹਰੇਕ ਸੈਨਿਕ ਦੇ ਤੀਰਾਂ ਉਪਰ ਆਪਣਾ ਅਲੱਗ ਨਿਸ਼ਾਨ ਹੁੰਦਾ ਸੀ।

ਬਾਬਾ ਜੁਝਾਰ ਸਿੰਘ ਜੀ ਦੀ ਸ਼ਹੀਦੀ: ਵੱਡੇ ਵੀਰ ਨੂੰ ਸ਼ਹੀਦ ਹੁੰਦਾ ਦੇਖ ਕੇ, ਬਾਬਾ ਜੁਝਾਰ ਸਿੰਘ ਜੀ (ਜੋ ਉਮਰ ਚ ਲਗਭਗ 14 ਸਾਲ ਦੇ ਕਰੀਬ ਸਨ ) ਨੇ ਵੀ ਜੰਗ ਦੇ ਮੈਦਾਨ ਵਿੱਚ ਜਾਣ ਦੀ ਜ਼ਿੱਦ ਕੀਤੀ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਜੰਗ ਲਈ ਤੋਰਿਆ। ਉਹ ਵੀ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹੀਦ ਹੋ ਗਏ। ਗੁਰੂ ਸਾਹਿਬ ਨੇ ਇਹ ਸਭ ਆਪਣੀ ਅੱਖਾਂ ਨਾਲ ਦੇਖਿਆ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।

ਗੜ੍ਹੀ ਛੱਡਣਾ: ੧੦ ਪੋਹ ਦੀ ਰਾਤ ਨੂੰ ਬਾਕੀ ਬਚੇ 5 ਸਿੰਘਾਂ ਨੇ ‘ਗੁਰਮਤਾ’ ਕਰਕੇ ਗੁਰੂ ਜੀ ਨੂੰ ਪੰਥ ਦੇ ਭਲੇ ਲਈ ਗੜ੍ਹੀ ਛੱਡਣ ਦਾ ਹੁਕਮ ਦਿੱਤਾ। ਗੁਰੂ ਜੀ ਨੇ ਖਾਲਸੇ ਦਾ ਹੁਕਮ ਮੰਨਿਆ ਅਤੇ
ਗੁਰੂ ਸਾਹਿਬ ਨੇ ਆਪਣੇ ਹੀ ਕਿਸੇ ਸਿੰਘ ਨੂੰ ਜੋ ਕਿ ਸ਼ਰੀਕ ਪੱਖੋਂ ਉਨ੍ਹਾਂ ਵਰਗਾ ਹੀ ਲੱਗਦਾ ਸੀ , ਨੂੰ ਆਪਣੀ ਕਲਗੀ ਅਤੇ ਪੁਸ਼ਾਕ ਪਹਿਨਾ ਕੇ, ਤਾੜੀ ਮਾਰ ਕੇ ਮੁਗਲਾਂ ਨੂੰ ਲਲਕਾਰਦੇ ਹੋਏ ( ਹਿੰਦ ਦਾ ਪੀਰ ਜਾ ਰਿਹਾ ਐ , ਕਿਸੇ ਵਿੱਚ ਹਿੰਮਤ ਐ ਤਾਂ ਰੋਕ ਲਵੇ ) ਗੜ੍ਹੀ ਤੋਂ ਨਿਕਲ ਗਏ।

੧੦ ਪੋਹ ਦੇ ਹੀ ਬੀਬੀ ਹਰਸ਼ਰਨ ਕੌਰ ਜੀ ਨੇ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕੀਤਾ ਅਤੇ ਅੰਤ ਵਿੱਚ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।

Related Post