ਸੂਬੇ ਦੀ ਕਚਹਿਰੀ ਵਿੱਚ ਦੂਜਾ ਦਿਨ

12 ਪੋਹ ਨੂੰ ਫਿਰ ਉਨ੍ਹਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਵਜ਼ੀਰ ਖਾਂ ਨੇ ਫਿਰ ਉਨ੍ਹਾਂ ਨੂੰ ਦੁਬਾਰਾ ਸੋਚਣ ਲਈ ਕਿਹਾ ਪਰ ਉਹ ਫਿਰ ਵੀ ਨਾ ਮੰਨੇ ਅੰਤ ਵਿੱਚ ਵਜ਼ੀਰ ਖਾਂ ਦੇ ਕਾਜ਼ੀ ਨੇ ਉਹਨਾਂ ਲਈ ਇੱਕ ਫਤਵਾ ਜਾਰੀ ਕੀਤਾ ਜਿਸ ਮੁਤਾਬਿਕ ਦੋਹਾਂ ਛੋਟੇ ਸਹਿਬਜ਼ਾਦਿਆਂ ਨੀਹਾਂ ਵਿੱਚ ਚਿਣਨ ਦਾ ਹੁਕਮ ਸੀ ।
ਇਸ ਤੋਂ ਬਾਅਦ ਵੀ ਦੋਵੇਂ ਛੋਟੇ ਸਾਹਿਬਜ਼ਾਦੇ ਅਡੋਲ ਰਹੇ ਅਤੇ ਵਾਪਸ ਮਾਤਾ ਗੁਜਰੀ ਜੀ ਕੋਲ ਆਕੇ ਉਹਨਾਂ ਨੇ ਮਾਤਾ ਜੀ ਨੂੰ ਸਾਰੀ ਗੱਲ ਦੱਸੀ।