ਪਰਿਵਾਰ ਵਿਛੋੜੇ ਤੋਂ ਬਾਅਦ ਕੁੰਮਾ ਮਾਸ਼ਕੀ ਤੇ ਮਾਈ ਲੱਛਮੀ ਜੀ ਦੁਆਰਾ ਮਾਤਾ ਗੁਜਰੀ ਅਤੇ ਛੋਟੇ ਸਹਿਬਜਾਦਿਆਂ ਦੀ ਸੇਵਾ
ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ, ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਠੰਢੀ ਰਾਤ ਵਿੱਚ ਸਤਲੁਜ ਕੰਢੇ ਕੁੰਮਾ ਮਾਸ਼ਕੀ ਦੀ ਕੁੱਲੀ ਵਿੱਚ ਪਹੁੰਚੇ।

ਕੁੰਮਾ, ਜੋ ਗੁਰੂ ਘਰ ਦਾ ਸ਼ਰਧਾਲੂ ਸੀ, ਨੇ ਬੇਅੰਤ ਆਦਰ ਸਹਿਤ ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਉਸ ਨੇ ਆਪਣੀ ਕਾਨਿਆਂ ਦੀ ਝੋਂਪੜੀ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਲਈ ਘਾਹ-ਫੂਸ ਦੇ ਬਿਸਤਰੇ ਵਿਛਾਏ। ਉਸਨੇ ਨੇੜਲੇ ਪਿੰਡ ਦੀ ਇੱਕ ਦਿਆਲੂ ਵਿਧਵਾ, ਮਾਈ ਲੱਛਮੀ ਕੋਲੋਂ ਭੋਜਨ ਅਤੇ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ। ਇਨ੍ਹਾਂ ਨੇਕ ਰੂਹਾਂ ਨੇ ਆਪਣੀ ਸਮਰੱਥਾ ਅਨੁਸਾਰ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਦੀ ਸੇਵਾ ਕੀਤੀ।
ਅਗਲੀ ਸਵੇਰ ਮਾਤਾ ਜੀ ਨੇ ਸੇਵਾ ਦੇ ਬਦਲੇ ਕੁੰਮਾ ਮਾਸ਼ਕੀ ਅਤੇ ਮਾਈ ਲੱਛਮੀ ਨੂੰ ਮੋਹਰਾਂ ਤੇ ਜ਼ੇਵਰਾਂ ਨਾਲ ਨਿਵਾਜਿਆ ।
ਕੁਮਾ ਮਾਸ਼ਕੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਰਾਹੀਂ ਨਦੀ ਦੇ ਦੂਜੇ ਪਾਸੇ ਹਿਫ਼ਾਜ਼ਤ ਨਾਲ ਪਹੁੰਚਾਇਆ ਅਤੇ

ਉੱਥੋਂ ਹੀ ਬੇਈਮਾਨ ਗੰਗੂ ਉਨ੍ਹਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ, ਜੋ ਅੱਗੇ ਚੱਲ ਕੇ ਇੱਕ ਵੱਡੀ ਸ਼ਹਾਦਤ ਅਤੇ ਵਿਸ਼ਵਾਸਘਾਤ ਦਾ ਕਾਰਨ ਬਣਿਆ। ਇਹ ਅਸਥਾਨ ਅੱਜ ਵੀ ਉਨ੍ਹਾਂ ਸੇਵਕਾਂ ਦੀ ਸ਼ਰਧਾ ਅਤੇ ਗੰਗੂ ਦੀ ਬੇਈਮਾਨੀ ਦੀ ਯਾਦ ਦਿਵਾਉਂਦਾ ਹੈ।
7 ਪੋਹ ਨੂੰ ਸਰਸਾ ਨਦੀ ਉੱਪਰ ਵਿਛੜਣ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਆਪਣੇ ਰਸੋਈਏ ਗੰਗੂ ਬ੍ਰਾਹਮਣ ਨਾਲ ਉਸਦੇ ਪਿੰਡ ਖੇੜੀ ਚਲੇ ਗਏ।
ਗੰਗੂ ਬ੍ਰਾਹਮਣ ਨੇ ਮਾਤਾ ਜੀ ਕੋਲ ਧਨ ਦੀ ਪੋਟਲੀ ਦੇਖੀ ਜਿਸ ਤੋਂ ਬਾਅਦ ਉਸਦੇ ਮਨ ਵਿਚ ਲਾਲਚ ਆ ਗਿਆ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਰਾਤ ਨੂੰ ਸੁੱਤੇ ਸਨ ਤਾਂ ਗੰਗੂ ਨੇ ਉਨ੍ਹਾਂ ਦੀ ਧਨ ਵਾਲੀ ਪੋਟਲੀ ਚੋਰੀ ਕਰ ਲਈ। ਇਸ ਤੋਂ ਬਾਅਦ ਅਗਲੇ ਦਿਨ ਉਹ ਉਨ੍ਹਾਂ ਉਪਰ ਗੁੱਸੇ ਹੋਣ ਲੱਗ ਪਿਆ।
ਮਾਤਾ ਜੀ ਦੀ ਗ੍ਰਿਫਤਾਰੀ:: ਗੰਗੂ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਮਰੇ ਵਿੱਚ ਬੰਦ ਕਰਕੇ ੯ ਪੋਹ ਨੂੰ ਮੋਰਿੰਡੇ ਦੇ ਥਾਣੇਦਾਰ ਕੋਲ ਗ੍ਰਿਫਤਾਰ ਕਰਵਾ ਦਿੱਤਾ।
੧੦ ਪੋਹ ਨੂੰ ਉੱਥੋਂ ਉਨ੍ਹਾਂ ਨੂੰ ਸਰਹਿੰਦ ਲਿਜਾਇਆ ਗਿਆ।
ਬਾਬਾ ਮੋਤੀ ਰਾਮ ਮਹਿਰਾ ਜੀ ਦਾ ਦੁੱਧ ਛਕਾਉਣਾ : ਜਿੱਥੇ ਇਕ ਪਾਸੇ ਧਨ ਦੇ ਲਾਲਚ ਵਿੱਚ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਸੀ ।
ਉੱਧਰ ਦੂਜੇ ਪਾਸੇ ਜਦੋਂ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਪ੍ਰਾਪਤ ਹੋਈ ਅਤੇ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਨੂੰ ਖਾਣ ਪੀਣ ਲਈ ਵੀ ਕੁੱਝ ਨਹੀਂ ਦਿੱਤਾ ਤਾਂ

ਮਾਤਾ ਜੀ ਨੇ ਛੋਟੇ ਸਹਿਬਜਾਦਿਆਂ ਅਤੇ ਖੁਦ ਨੂੰ ਦੁੱਧ ਛਕਾਉਣ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਸਨ ਜਿਸ ਨੂੰ ਕਵੀ ਨੇ ਇਸ ਪ੍ਰਕਾਰ ਲਿਖਿਆ ਹੈ :
ਪਿਖ ਕੈ ਪ੍ਰੇਮ ਸੁ ਮੋਤੀ ਕੇਰਾ ॥ ਮਾਤਾ ਕਹਿਯੋ ਭਲਾ ਹੋਵੈ ਤੇਰਾ॥

ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੇ ਪਰਿਵਾਰ ਨੂੰ ਜ਼ੋਖਿਮ ਵਿਚ ਪਾਕੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਅਤੇ ਇਹ ਸੇਵਾ ਆਪਣੇ ਨਾਂ ਕੀਤੀ।