ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾ ਸਿਰਫ ਸਿੱਖ ਧਰਮ ਦੇ , ਬਲਕਿ ਪੂਰੀ ਹੀ ਮਨੁੱਖਤਾ ਦੀ ਰੱਖਿਆ ਦੀ ਖਾਤਿਰ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਸਭ ਤੋਂ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਦੀ ਸ਼ਹੀਦੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਦੇ ਦਿਨ ਹੀ 24-25 ਨਵੰਬਰ 1675 ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿੱਚ ਆਪਣਾ ਬਲਿਦਾਨ ਦਿੱਤਾ ਸੀ।

ਗੁਰੂ ਸਾਹਿਬ ਜੀ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੇ ਕਹਿਣ ਤੇ ਜੋ ਕਿ ਹਿੰਦੂ ਧਰਮ ਨਾਲ ਸਬੰਧਿਤ ਸਨ ਦੀ ਰੱਖਿਆ ਲਈ ਬਿਨਾਂ ਕੁਝ ਸੋਚੇ ਉਨ੍ਹਾਂ ਦੇ ਧਰਮ ( ਭਾਵ ਕਿ ਹਿੰਦੂ ਧਰਮ ਦੀ ਰੱਖਿਆ ਲਈ ) ਆਪਣਾ ਸੀਸ ਵਾਰ ਦਿੱਤਾ ਅਤੇ ਉਨ੍ਹਾਂ ਦੀ ਇਸ ਸ਼ਹਾਦਤ ਨੇ ਸੰਸਾਰ ਨੂੰ ਧਰਮ ਦੀ ਆਜ਼ਾਦੀ ਦਾ ਅਸਲੀ ਅਰਥ ਸਮਝਾਇਆ।
ਜਨਮ ਅਤੇ ਬਚਪਨ: ਨਿਮਰਤਾ ਤੇ ਸ਼ਾਂਤੀ ਦਾ ਪ੍ਰਤੀਕ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਪ੍ਰੈਲ 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ
ਘਰ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਮ “ਤਿਆਗ ਮਲ” ਸੀ, ਜੋ ਉਨ੍ਹਾਂ ਦੇ ਸ਼ਾਂਤ ਅਤੇ ਅਡੋਲ ਸੁਭਾਅ ਦਾ ਪ੍ਰਤੀਕ ਸੀ।
ਗੁਰੂ ਸਾਹਿਬ ਨੇ ਆਪਣੇ ਸ਼ਾਂਤ ਸੁਭਾਅ ਅਤੇ ਤੇਜ਼ ਤੀਵ੍ਰ ਕਾਰਨ
ਹੀ ਉਨ੍ਹਾਂ ਨੇ ਗੁਰਮੁਖੀ, ਸੰਸਕ੍ਰਿਤ, ਵੀਰ-ਯੋਗ, ਸ਼ਸਤ੍ਰ-ਕਲਾ ਅਤੇ ਧਿਆਨ-ਭਗਤੀ ਦੀ ਸਿੱਖਿਆ ਕਈ ਵਿਦਵਾਨਾਂ ਤੋਂ ਪ੍ਰਾਪਤ ਕੀਤੀ।
ਬਹਾਦਰੀ ਦਾ ਖ਼ਿਤਾਬ ‘ਤੇਗ ਬਹਾਦਰ’ ਕਿਵੇਂ ਮਿਲਿਆ?
ਜਿਸ ਸਮੇਂ ਤਿਆਗ ਮੱਲ ( ਬਾਅਦ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ) ਕੇਵਲ 13 ਸਾਲ ਦੀ ਉਮਰ ਦੇ ਸਨ ਉਸ ਸਮੇਂ ਉਹ ਆਪਣੇ ਪਿਤਾ ਜੀ ਸਾਹਿਬ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਯੁੱਧ ਵਿੱਚ ਸ਼ਾਮਿਲ ਹੋਏ ਅਤੇ ਉਸ ਯੁੱਧ ਵਿਚ ਤਿਆਗ ਮੱਲ ਜੀ ( ਗੁਰੂ ਤੇਗ ਬਹਾਦਰ ਜੀ) ਨੇ ਆਪਣੀ ਨੇ ਅਦਭੁਤ ਸ਼ੂਰਵੀਰਤਾ ਦਿਖਾਈ। ਤਲਵਾਰਬਾਜ਼ੀ ਵਿੱਚ ਉਨ੍ਹਾਂ ਦੀ ਇਸ ਕੁਸ਼ਲਤਾ ਦੇਖ ਕੇ ਹੀ ਉਨ੍ਹਾਂ ਨੂੰ “ਤੇਗ ਬਹਾਦੁਰ”—ਤਲਵਾਰ ਦਾ ਬਹਾਦਰ—ਦਾ ਖ਼ਿਤਾਬ ਪ੍ਰਾਪਤ ਹੋਇਆ।
ਗੁਰੂ ਗੱਦੀ ਅਤੇ ਧਰਮ ਪ੍ਰਚਾਰ

ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਤਾਂ 1664 ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੂੰਹੋਂ ਬਾਬਾ ਬਕਾਲਾ ਦਾ ਉਚਾਰਨ ਕੀਤਾ।
ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਭਾਲ ਸ਼ੁਰੂ ਹੋਈ
ਤਾਂ ਇਕ ਮੱਖਣ ਸ਼ਾਹ ਲੁਬਾਣਾ ਨਾਂ ਦੇ ਵਿਅਕਤੀ ਨੇ ਉਨ੍ਹਾਂ ਦੀ ਭਾਲ ਕੀਤੀ ।
ਕਿਹਾ ਜਾਂਦਾ ਹੈ ਕਿ ਇਕ ਵਪਾਰੀ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਸਮੁੰਦਰ ਵਿੱਚ ਤੇਜ਼ ਤੁਫ਼ਾਨ ਵਿੱਚ ਫਸ ਗਿਆ ਅਤੇ ਉਸਨੇ ਗੁਰੂ ਸਾਹਿਬ ਅੱਗੇ ਫਰਿਆਦ ਕੀਤੀ ਕਿ ਉਹ ਉਸ ਨਿਮਾਣੇ ਜਿਹੇ ਵਿਅਕਤੀ ਦੀ ਸਹਾਇਤਾ ਜ਼ਰੂਰ ਕਰਨ ਅਤੇ ਉਹ ਉਨ੍ਹਾਂ ਨੂੰ 500 ਮੋਹਰਾਂ ਅਰਪਣ ਕਰੇਗਾ। ਗੁਰੂ ਸਾਹਿਬ ਜੀ ਨੇ ਮੱਖਣ ਸ਼ਾਹ ਲੁਬਾਣੇ ਦੀ ਫਰਿਆਦ ਸਵਿਕਾਰ ਕੀਤੀ ਅਤੇ ਉਸਦਾ ਜਹਾਜ਼ ਸਮੁੰਦਰ ਵਿੱਚ ਤੇਜ਼ ਤੁਫ਼ਾਨ ਵਿਚੋਂ ਬਾਹਰ ਆ ਗਿਆ।
ਫਿਰ ਜਦੋਂ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲਾ ਪਹੁੰਚਿਆ ਤਾਂ ਉੱਥੇ ਕਈ ਪਖੰਡੀ ਬੈਠੇ ਸਨ। ਉਨ੍ਹਾਂ ਵਿੱਚ ਗੁਰੂ ਸਾਹਿਬ ਨੂੰ ਲੱਭਣਾ ਮੁਸ਼ਕਲ ਹੋ ਗਿਆ ਸੀ। ਉਸ ਨੇ ਸਾਰਿਆਂ ਅੱਗੇ 5-5 ਮੋਹਰਾਂ ਦਿੰਦਾ ਗਿਆ।
ਜਦੋਂ ਉਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪੁੱਜਾ ਤਾਂ ਜਦੋਂ ਉਨੇ ਗੁਰੂ ਸਾਹਿਬ ਨੂੰ ਵੀ ਪੰਜ ਮੋਹਰਾਂ ਅਰਪਣ ਕੀਤੀਆਂ ਤਾਂ ਗੁਰੂ ਸਾਹਿਬ ਜਦੋਂ ਕਿ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਤੁਫ਼ਾਨ ਵੇਲੇ ਤਾਂ 500 ਮੋਹਰਾਂ ਦਾ ਵਾਅਦਾ ਕੀਤਾ ਅਤੇ ਹੁਣ ਸਿਰਫ ਪੰਜ ਹੀ ਅਰਪਣ ਕਰ ਰਿਹਾ ਹੈ।
ਜਦੋਂ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਸਾਹਿਬ ਦੇ ਮੁਖੋਂ ਅਜਿਹੇ ਵਚਨ ਸੁਣੇ ਤਾਂ ਉਸੇ ਸਮੇਂ ਹੀ ਉਹ ਘਰ ਦੀ ਛੱਤ ਤੇ ਚੜ ਗਿਆ ਅਤੇ ਜ਼ੋਰ ਜ਼ੋਰ ਦੀ ਰੋਲਾ ਪਾਉਂਣ ਲੱਗ ਗਿਆ :
ਗੁਰੂ ਲਾਧੋ ਰੇ…. ਗੁਰੂ ਲਾਧੋ ਰੇ।
ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਬਕਾਲਾ ਵਿਖੇ ਗੁਰਤਾ ਗੱਦੀ ਪ੍ਰਾਪਤ ਹੋਈ। ਉਨ੍ਹਾਂ ਨੇ ਸਿੱਖ ਧਰਮ ਦੇ ਮੂਲ ਸਿਧਾਂਤ—ਸਚਾਈ, ਨਿਮਰਤਾ, ਇਨਸਾਫ਼ ਅਤੇ ਪ੍ਰਭੂ ਭਗਤੀ ਹੈ ਦਾ ਪ੍ਰਚਾਰ ਦੂਰ-ਦੂਰ ਤੱਕ ਕੀਤਾ।
ਇਨ੍ਹਾਂ ਹੀ ਨਹੀਂ ਫਿਰ ਉਹਨਾਂ ਨੇ ਬਿਲਾਸਪੁਰ ਦੀ ਰਾਣੀ ਤੋਂ ਜਮੀਨ ਖਰੀਦ ਕੇ ਚੱਕ ਨਾਨਕੀ ਦੀ ਸਥਾਪਨਾ ਕੀਤੀ ਜੋ ਕਿ ਬਾਅਦ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਜੋਂ ਪ੍ਰਸਿੱਧ ਹੋਇਆ।
ਕਸ਼ਮੀਰੀ ਪੰਡਤਾਂ ਦਾ ਗੁਰੂ ਸਾਹਿਬ ਕੋਲ ਫਰਿਆਦ ਲੈਣ ਕੇ ਆਉਣਾ ਅਤੇ ਦਿੱਲੀ ਵਿੱਚ ਸ਼ਹੀਦੀ ਦੇਣੀ

1675 ਵਿੱਚ ਕਸ਼ਮੀਰ ਦੇ ਹਿੰਦੂ ਪੰਡਿਤ ਗੁਰੂ ਸਾਹਿਬ ਕੋਲ ਆਪਣੇ ਦੁੱਖ ਲੈ ਕੇ ਆਏ। ਮੁਗਲ ਸ਼ਾਸਕ ਔਰੰਗਜ਼ੇਬ ਜੋ ਕਿ ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਿਹਾ ਸੀ। ਜਦੋਂ ਉਨ੍ਹਾਂ ਦੁਖੀਆਂ ਨੇ ਆਪਣੀ ਫ਼ਰਿਆਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੱਸੀ ਤਾਂ ਉਨ੍ਹਾਂ ਦੇ ਨਜ਼ਦੀਕ ਹੀ ਗੁਰੂ ਗੋਬਿੰਦ ਸਿੰਘ ਜੀ ( ਜਿਨ੍ਹਾਂ ਦੇ ਬਚਪਨ ਦਾ ਨਾਂ ਗੋਬਿੰਦ ਰਾਏ ਜੀ ਸੀ ) ਬਾਰੇ ਸੁਣਿਆ ਤਾਂ ਉਨ੍ਹਾਂ ਨੇ ਪੁੱਛਿਆ ਕੀ ਹੋਇਆ ਹੈ ਪਿਤਾ ਜੀ ਨੇ ਸਾਰੀ ਗੱਲ ਦੱਸੀ ਅਤੇ
ਆਖਿਆ ਕਿ ਕਿਸੇ ਵੱਡੀ ਕੁਰਬਾਨੀ ਦੀ ਜ਼ਰੂਰਤ ਹੈ ਤਾਂ
ਜਦੋਂ ਗੁਰੂ ਗੋਬਿੰਦ ਰਾਏ ਜੋ ਸਿਰਫ ਤਕਰੀਬਨ 8-9 ਸਾਲਾਂ ਦੇ ਸਨ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਤੋਂ ਵੱਡਾ ਦਾਨੀ ਹੋਣ ਹੋ ਸਕਦਾ ਹੈ
ਪੰਡਿਤਾਂ ਦੇ ਦੁੱਖ ਸੁਣ ਕੇ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ
ਨਾਲ ਦਿੱਲੀ ਵੱਲ ਰਵਾਨਾ ਹੋ ਗਏ।
ਜਦੋਂ ਉਹ ਔਰੰਗਜ਼ੇਬ ਕੋਲ ਪਹੁੰਚੇ ਤਾਂ ਔਰੰਗਜ਼ੇਬ ਨੇ ਫਿਰ ਗੁਰੂ ਸਾਹਿਬ ਨੂੰ ਕਿਹਾ ਕਿ
“ਇਸਲਾਮ ਕਬੂਲ ਕਰੋ ਜਾਂ ਮੌਤ ਸਵੀਕਾਰੋ।”
ਗੁਰੂ ਸਾਹਿਬ ਉਪਰ ਔਰੰਗਜ਼ੇਬ ਦੇ ਸ਼ਬਦਾਂ ਦਾ ਕੋਈ ਵੀ ਅਸਰ ਨਾ ਹੋਇਆ ਬਲਕਿ ਗੁਰੂ ਸਾਹਿਬ ਉਸ ਸਾਹਮਣੇ ਅਡੋਲ ਰਹੇ ।
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਸਾਹਸ ਨੇ ਇਕ ਵਾਰ ਤਾਂ ਔਰੰਗਜ਼ੇਬ ਨੂੰ ਵੀ ਹਿਲਾ ਕੇ ਹੀ ਰੱਖ ਦਿੱਤਾ ।
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਲਈ ਕਿੱਥੇ ਤੱਕ ਖੜ੍ਹੇ ਰਹਿ ਸਕਦੇ ਸਨ।
ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮੁੜ ਕਿਹਾ ਕਿ ਉਹ ਇਸਲਾਮ ਕਬੂਲ ਕਰਕੇ ਬਚ ਸਕਦੇ ਹਨ ਪਰ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਵਾਬ ਸਿੱਧਾ ਹੀ ਸੀ:
“ਸਿਰ ਤਾਂ ਦਿੱਤਾ ਜਾ ਸਕਦਾ ਹੈ, ਪਰ ਧਰਮ ਨਹੀਂ।”
ਫਿਰ ਔਰੰਗਜ਼ੇਬ ਨੇ ਗੁਰੂ ਸਾਹਿਬ ਦੇ ਸਾਥੀਆਂ ਨੂੰ ਬਹੁਤ ਹੀ
ਤਸ਼ੱਦਦ ਨਾਲ ਸ਼ਹੀਦ ਕਰ ਦਿੱਤਾ ਜਿਵੇ ਕਿ :
ਭਾਈ ਦਿਆਲ ਦਾਸ ਜੀ ਨੂੰ ਖੌਲਦੇ ਤੇਲ ਵਿੱਚ ਸੁੱਟਿਆ

ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ

ਭਾਈ ਸਤੀ ਦਾਸ ਨੂੰ ਰੂਈ ਲਪੇਟ ਕੇ ਜਿੰਦਾ ਸਾੜਿਆ

ਫਿਰ ਅੰਤ ਵਿੱਚ 24-25 ਨਵੰਬਰ 1675 ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ । ਇਸ ਤਰ੍ਹਾਂ ਉਨ੍ਹਾਂ ਨੂੰ ” ਹਿੰਦ ਦੀ ਚਾਦਰ ” ਭਾਵ ਕਿ ਕਿਸੇ ਦੂਜੇ ਧਰਮ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਾ ਕੋਈ ਨਹੀਂ ਹੋ ਸਕਦਾ ਕਿਹਾ ਜਾਂਦਾ ਹੈ।
ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਮਨੁੱਖ ਨੂੰ ਮਾਇਆ ਤੋਂ ਪਰੇ, ਅਡੋਲ ਮਨ ਅਤੇ ਪ੍ਰਭੂ ਨਾਲ ਜੁੜਨ ਦੀ ਸਿੱਖਿਆ ਦਿੰਦੀ ਹੈ। ਉਨ੍ਹਾਂ ਦੇ ਸ਼ਬਦ ਅੱਜ ਵੀ ਮਨ ਨੂੰ ਸ਼ਾਂਤੀ, ਧੀਰਜ ਅਤੇ ਹਿੰਮਤ ਪ੍ਰਦਾਨ ਕਰਦੇ ਹਨ।
ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕੇਵਲ ਸਿੱਖ ਧਰਮ ਲਈ ਨਹੀਂ, ਬਲਕਿ ਪੂਰੀ ਦੁਨੀਆ ਲਈ ਰੋਸ਼ਨੀ ਦਾ ਚਾਨਣ ਹੈ। ਉਹ ਸਿਖਾਉਂਦੇ ਹਨ ਕਿ:
ਸੱਚ ਦੀ ਰਾਖੀ ਲਈ ਸਿਰ ਵਾਰਿਆ ਜਾ ਸਕਦਾ ਹੈ, ਪਰ ਧਰਮ ਅਤੇ ਸਿਧਾਂਤਾਂ ਤੋਂ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦਾ ਬਲਿਦਾਨ ਅੱਜ ਵੀ ਹਿੰਮਤ, ਸੱਚਾਈ ਅਤੇ ਸਮੁੱਚੀ ਮਨੁੱਖਤਾ ਲਈ ਸਭ ਤੋਂ ਵੱਡਾ ਪ੍ਰਤੀਕ ਹੈ।
ਨਿਮਾਣਾ ਅਤੇ ਛੋਟਾ ਜਿਹਾ ਵਿਅਕਤੀ:
Sandeep Dhand Ludhiana
Journalist
Nutritionist and Health Educator