ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

੧੩ ਪੋਹ ਨੂੰ ਦੋਹਾਂ ਛੋਟੇ ਸਹਿਬਜ਼ਾਦਿਆਂ ਨੂੰ ਕਾਜ਼ੀ ਦੇ ਫਤਵੇ ਅਨੁਸਾਰ ਜਿੰਦਾਂ ਦੀਵਾਰ ਵਿਚ ਚਿਣਨ ਲਈ ਲਿਆਂਦਾ ਗਿਆ,
ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਨ੍ਹਾਂ ਨੂੰ ਦੀਵਾਰ ਵਿਚ ਚਿਣਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਗੋਡੇ ਦੀਵਾਰ ਵਿਚੋਂ ਬਾਹਰ ਆ ਰਹੇ ਸੀ ਤਾਂ ਕਾਜੀ ਨੇ ਮਿਸਤਰੀਆਂ ਨੂੰ ਕਿਹਾ ਕਿ ਸਰਕਾਰੀ ਇੱਕ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ।
ਕਾਜ਼ੀ ਦੇ ਕਹਿਣ ਤੋਂ ਬਾਅਦ ਮਿਸਤਰੀਆਂ ਨੇ ਦੋਹਾਂ ਛੋਟੇ ਸਹਿਬਜ਼ਾਦਿਆਂ ਦੇ ਗੋਡੇ ਛਿੱਲ ਦਿੱਤੇ ਅਤੇ ਅੰਤ ਉਨ੍ਹਾਂ ਨੂੰ ਦੀਵਾਰ ਵਿਚ ਚਿਣ ਦਿੱਤਾ ਗਿਆ।
ਉਹ ਦੀਵਾਰ ਵਿਚ ਦਮ ਘੁਟਣ ਕਰਕੇ ਸਿਰਫ ਬੇਹੋਸ਼ ਹੋਏ ਸਨ,
ਫਿਰ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਦੀਵਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਜਿਨ੍ਹਾਂ ਦੋਹਾਂ ਨੇ ਉਹਨਾਂ ਨੂੰ ਦੀਵਾਰ ਵਿਚ ਚਿਣਿਆ ਸੀ ਬਾਅਦ ਵਿੱਚ ਦੋਹਾਂ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਾਹ ਵਾਲੀਆਂ ਰਗਾਂ ਨੂੰ ਖੰਜਰ ਨਾਲ ਵੱਡ ਦਿੱਤਾ ਗਿਆ ਅਤੇ ਦੋਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਜਦੋਂ ਮਾਤਾ ਗੁਜਰੀ ਜੀ ਨੂੰ ਆਪਣੇ ਦੋਹਾਂ ਪੋਤਿਆਂ ਦੇ ਸ਼ਹੀਦ ਹੋਣ ਦੀ ਖਬਰ ਮਿਲੀ ਤਾਂ ਉਹ ਵੀ ਆਪਣਾ ਸਰੀਰ ਤਿਆਗ ਗਏ ।