ਕੱਲਾ ਰਹਿਣ ਲਈ ਮੈਨੂੰ ਤੂੰ ਮਜਬੂਰ ਕਰਤਾ,
ਮੁਹੱਬਤ ਹੁੰਦੇ ਹੋਏ ਵੀ ਮੈਨੂੰ ਦੂਰ ਕਰਤਾ ।
ਵਾਸਤਾ ਉਸ ਖੁਦਾ ਦਾ ਦੇਕੇ ਮੈਨੂੰ ਭੁੱਲ ਜਾਣ ਲਈ ਮਜਬੂਰ ਕਰਤਾ,
ਪਹਿਲਾਂ ਜਿਹੜਾ ਸਾਰਾ ਦਿਨ ਖੁਸ ਰਹਿੰਦਾ ਸੀ , ਹਾਸਿਆਂ ਮੇਰਿਆਂ ਨੂੰ ਚੇਹਰੇ ਤੋਂ ਦੂਰ ਕਰਤਾ ।
ਭੁਲਾਉਣ ਲਈ ਤੈਨੂੰ ਮੈਂ ਯਾਦਾਂ ਤੇਰੀਆਂ ਨੂੰ ਬਣਾ ਸਹਾਰਾ ਲਿਖਣਾ ਸ਼ੁਰੂ ਕਰ ਦਿੱਤਾ ਮੈਂ,
ਜਿਹਨੇ ਵੀ ਪੜੇ ਲਿਖੇ ਹੋਏ ਅਲਫਾਜ਼ ਮੇਰੇ ਤੇਰੇ ਲਈ ,
ਪੜ ਉਨ੍ਹਾਂ ਨੂੰ ਸਾਇਰ ਕਹਿਣ ਲੱਗ ਗਏ ਮੈਨੂੰ।
ਪਰ …. ! ਕੀ ਪਤਾ ਸੀ ਉਨ੍ਹਾਂ ਨੂੰ ਇਹ ਸਿਰਫ ਅਲਫਾਜ਼ ਹੀ ਨਹੀਂ ,
ਮੇਰੀ ਮੁਹੱਬਤ ਦੇ ਉਹ ਸਬਦ ਨੇ ਜੋ ਕਦੇ ਵੀ ਕਹਿ ਨਹੀਂ ਸਕਿਆ ਸੀ ਮੈਂ ਉਹਨੂੰ।
ਤੇਰੀਆਂ ਯਾਦਾਂ ਕਰਕੇ ਹੀ ਲਿਖਣ ਦਾ ਸ਼ੌਕ ਪੈਦਾ ਹੋਇਆ,
ਅਤੇ…… ਪਤਾ ਹੀ ਨਹੀਂ ਲੱਗਾ ਕਦੋਂ ਗੁਮਨਾਮ ਜਿਹਾ ਬੰਦਾ ਕਦੋਂ ਇਕ ਲਿਖਾਰੀ ਬਣ ਗਿਆ।।
ਸੰਦੀਪ 421