ਪੰਜਾਬ ਸਰਕਾਰ ਵੱਲੋਂ ਜਲੰਧਰ ਪੱਛਮੀ ਹਲਕੇ ਵਿੱਚ ਛੁੱਟੀ ਦਾ ਐਲਾਨ

ByTV10 Punjab

Jun 26, 2024
Spread the love

ਨੈਸ਼ਨਲ ਡੈਸਕ
25 June
ਸੰਦੀਪ ਢੰਡ ਲੁਧਿਆਣਾ

ਪੰਜਾਬ ਸਰਕਾਰ ਨੇ 34-ਜਲੰਧਰ ਪੱਛਮੀ SC ਵਿਧਾਨ ਸਭਾ ਹਲਕੇ ਦੇ ਵੋਟਰਾਂ ਲਈ 10 ਜੁਲਾਈ 2024 (ਬੁੱਧਵਾਰ) ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਦਿੱਤੀ ਗਈ ਹੈ, ਤਾਂ ਜੋ ਵੋਟਰ ਬਿਨਾ ਕਿਸੇ ਰੁਕਾਵਟ ਦੇ ਆਪਣਾ ਮਤ ਪਾਉਣ ਲਈ ਸਮਾਂ ਨਿਕਾਲ ਸਕਣ।

WhatsApp Image 2024 06 26 at 1.16.01 AM

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਪਹਿਲੇ ਨੋਟੀਫਿਕੇਸ਼ਨ ਦੇ ਮੁਤਾਬਕ, 10 ਜੁਲਾਈ 2024 ਨੂੰ ਹਲਕੇ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਬਸ਼ਰਤੇ ਕਿ ਇਹ ਛੁੱਟੀ 7 ਜੁਲਾਈ 2024 ਤੋਂ 13 ਜੁਲਾਈ 2024 ਦੇ ਦਰਮਿਆਨ ਆਉਣ ਵਾਲੀ ਕਿਸੇ ਹੋਰ ਛੁੱਟੀ ਦੇ ਬਦਲੇ ਹੋਵੇਗੀ।

ਦੂਸਰੇ ਨੋਟੀਫਿਕੇਸ਼ਨ ਵਿੱਚ, ਰਾਜਪਾਲ ਵੱਲੋਂ 34-ਜਲੰਧਰ ਪੱਛਮੀ ਹਲਕੇ ਦੇ ਉਹਨਾਂ ਮਜ਼ਦੂਰਾਂ ਲਈ ਵੀ ਛੁੱਟੀ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਪੰਜਾਬ ਰਾਜ ਦੀਆਂ ਰਜਿਸਟਰਡ ਫੈਕਟਰੀਆਂ ਵਿੱਚ ਕੰਮ ਕਰਦੇ ਹਨ ਅਤੇ ਜਿਨ੍ਹਾਂ ਲਈ 10 ਜੁਲਾਈ 2024 ਨੂੰ ਸਧਾਰਨ ਛੁੱਟੀ ਨਹੀਂ ਹੈ।

ਇਸ ਫੈਸਲੇ ਦਾ ਮੰਤਵ ਹੈ ਕਿ ਸਾਰੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗੀਦਾਰ ਬਣਨ ਦੇ ਯੋਗ ਬਣਾਇਆ ਜਾਵੇ। ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਲੋਕਤੰਤਰ ਦੀ ਮਜ਼ਬੂਤੀ ਵੱਲ ਇਕ ਕਦਮ ਹੈ।